Sunday 13 February 2022

RDC Felicitation Ceremony 2022

0 comments

 ਗਣਤੰਤਰ ਦਿਵਸ ਪਰੇਡ ਵਿੱਚ ਭਾਗ ਲੈਣ ਵਾਲੇ ਐਨਸੀਸੀ ਕੈਡਿਟਾਂ ਦਾ ਸਨਮਾਨ 


 




ਐਨਸੀਸੀ ਗਰੁੱਪ ਹੈੱਡਕੁਆਰਟਰ ਅੰਮ੍ਰਿਤਸਰ ਵੱਲੋਂ  ਦਿੱਲੀ ਗਣਤੰਤਰ ਦਿਵਸ ਪਰੇਡ ਵਿਚ ਭਾਗ ਲੈਣ ਵਾਲੇ ਐਨਸੀਸੀ ਕੈਡਿਟਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਦਫਤਰ ਵਿਖੇ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਗਰੁਪ ਅੰਮ੍ਰਿਤਸਰ ਵੱਲੋਂ ਕੀਤਾ ਗਿਆl ਇੱਥੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕਰਨਲ ਵੀ  ਕੇ ਪੰਧੇਰ ਸੈਨਾ ਮੈਡਲ ਵੱਲੋਂ ਕੀਤਾ ਗਿਆl ਇਸ ਮੌਕੇ ਐਨਸੀਸੀ ਗਰੁੱਪ ਅੰਮ੍ਰਿਤਸਰ ਦੇ ਅਧੀਨ ਆਉਂਦੀਆਂ ਵੱਖ ਵੱਖ ਐੱਨਸੀਸੀ ਯੂਨਿਟਾਂ ਦੇ ਕਮਾਂਡਿੰਗ ਅਫਸਰ ਹਾਜ਼ਰ ਸਨl ਆਪਣੇ ਸੰਬੋਧਨ ਵਿਚ ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਕਿਹਾ ਕਿ ਇਨ੍ਹਾਂ ਐਨਸੀਸੀ ਕੈਡਿਟਾਂ ਨੇ ਸਾਡੇ ਗਰੁੱਪ ਅੰਮ੍ਰਿਤਸਰ ਦਾ ਨਾਮ ਅਤੇ ਪੰਜਾਬ ਹਿਮਾਚਲ ਹਰਿਆਣਾ ਚੰਡੀਗੜ੍ਹ ਡਾਇਰੈਕਟੋਰੇਟ ਦਾ ਨਾਮ ਰੌਸ਼ਨ ਕੀਤਾ ਹੈl ਗਣਤੰਤਰ ਦਿਵਸ ਪਰੇਡ ਵਿਚ ਜਾ ਕੇ ਬੱਚਾ ਬਹੁਤ ਕੁਝ ਸਿੱਖਦਾ ਹੈl ਉਸ ਦੇ ਗੱਲਬਾਤ ਅਤੇ ਵਿਵਹਾਰ ਵਿੱਚ ਬਹੁਤ ਤਬਦੀਲੀ ਆਉਂਦੀ ਹੈl ਅਸੀਂ ਇਨ੍ਹਾਂ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਆਪਣੇ ਜੀਵਨ ਵਿਚ ਸਫ਼ਲ ਹੋਣ ਦੇ ਲਈ ਅਰਦਾਸ ਕਰਦੇ ਹਾਂl ਇਸ ਮੌਕੇ ਉਨ੍ਹਾਂ ਨੇ ਕੈਡੇਟ ਅਮਨ ਪਠਾਣੀਆ,ਸੀਨੀਅਰ ਅੰਡਰ ਆਫਿਸਰ ਗੌਰਵ ਵਰਮਾ, ਕੈਡਿਟ ਅੰਜਲੀ ਸ਼ਰਮਾ  ਦੇ ਵਧੀਆ ਪ੍ਰਦਰਸ਼ਨ ਲਈ  ਵਧਾਈ ਦਿੱਤੀl ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ  ਐਨਸੀਸੀ ਕੈਡਿਟਾਂ ਨੂੰ ਤੋਹਫ਼ੇ ਦੇ ਕੇ ਸਨਮਾਨਤ ਕੀਤਾl ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੌਰਾਨ ਵਧੀਆ ਸਹਿਯੋਗ ਕਰਨ ਦੇ ਲਈ ਐਨਸੀਸੀ ਅਫਸਰ ਅਨਿਲ ਕੁਮਾਰ, ਪ੍ਰਦੀਪ ਕੁਮਾਰ, ਸੁਖਪਾਲ ਸਿੰਘ, ਸ਼ਰਨਜੀਤ ਕੌਰ ਅਤੇ ਵਰਨ ਕਾਲੀਆ ਨੂੰ ਸਨਮਾਨਤ ਕੀਤਾ ਗਿਆl ਇਸ ਮੌਕੇ  ਕਰਨਲ ਆਰ ਐਨ ਸਿਨਹਾ ਐਡਮਨ ਅਫਸਰ,  ਸੂਬੇਦਾਰ ਮੇਜਰ ਸੁਖਬੀਰ ਸਿੰਘ, ਸੂਬੇਦਾਰ ਗੁਰਦੀਪ ਸਿੰਘ ਸੂਬੇਦਾਰ ਗੁਰਪ੍ਰੀਤ ਸਿੰਘ ਬੀਐਚਐਮ ਕੁਲਦੀਪ ਸਿੰਘ ਆਦਿ ਐੱਨਸੀਸੀ ਸਟਾਫ਼ ਹਾਜ਼ਰ ਸੀ l




Recent-post